ਐਮੀ ਵਿਰਕ ਦੇ ਇਸ ਵੀਡੀਓ ਨੇ ਜਿੱਤਿਆ ਦਿਲ
ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਇਸ ਦੇ ਨਾਲ ਨਾਲ ਐਮੀ ਇੱਕ ਉਮਦਾ ਕਲਾਕਾਰ ਵੀ ਹੈ। ਹਾਲ ਹੀ ‘ਚ ਐਮੀ ਵਿਰਕ ਨੇ ਆਪਣੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਐਮੀ ਵਿਰਕ ਹੁਣ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਲਾਈਮਾਈਟ ‘ਚ ਆ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਖੁਦ ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸੜਕ ‘ਤੇ ਖਾਣ ਪੀਣ ਦਾ ਸਮਾਨ ਵੇਚਣ ਵਾਲਾ ਇੱਕ ਬੱਚਾ ਐਮੀ ਨੂੰ ਕੁੱਝ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ‘ਤੇ ਐਮੀ ਨੇ ਉਸ ਬੱਚੇ ਨੂੰ ਜੋ ਪਿਆਰ ਤੇ ਮਾਣ ਦਿੱਤਾ, ਉਸ ਨੇ ਸਭ ਦਾ ਦਿਲ ਜਿੱਤ ਲਿਆ ਹੈ। ਐਮੀ ਨੇ ਉਸ ਤੋਂ ਸਮਾਨ ਨਹੀਂ ਖਰੀਦਿਆ, ਪਰ ਉਸ ਨੂੰ ਪੈਸੇ ਦੇ ਦਿੱਤੇ। ਐਮੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਬਣਿਆ ਹੋਇਆ ਹੈ। ਫੈਨਜ਼ ਵੀਡੀਓ ‘ਤੇ ਕਮੈਂਟ ਕਰਕੇ ਗਾਇਕ ‘ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:
ਫੈਨਜ਼ ਨੇ ਕੀਤੇ ਇਹ ਕਮੈਂਟਸ
ਐਮੀ ਵਿਰਕ ਦੇ ਇਸ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਇੱਕ ਯੂਜ਼ਰ ਨੇ ਐਮੀ ਦੀ ਪੋਸਟ ‘ਤੇ ਕਮੈਂਟ ਕੀਤਾ, ‘ਡਾਊਨ ਟੂ ਅਰਥ’, ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ‘ਜਿਊਂਦੇ ਵੱਸਦੇ ਰਹੋ।’ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਕਾਬਿਲੇਗ਼ੌਰ ਹੈ ਕਿ ਇਸ ਸਾਲ ਐਮੀ ਵਿਰਕ ਆਪਣੀਆਂ ਫਿਲਮਾਂ ਕਰਕੇ ਕਾਫੀ ਚਰਚਾ ‘ਚ ਰਿਹਾ ਸੀ। ਐਮੀ ਦੀਆਂ ਇਸ ਸਾਲ ਤਿੰਨ ਫਿਲਮਾਂ ‘ਅੰਨ੍ਹੀ ਦਿਆ ਮਜ਼ਾਕ ਏ’, ‘ਮੌੜ’ ਰਿਲੀਜ਼ ਹੋਈਆਂ ਹਨ, ਜਦਕਿ ਉਸ ਦੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।