ਕਈ ਲੋਕ ਗਿਣ ਕੇ ਨਹੀਂ ਚਿਣ ਕੇ ਖਾਂਦੇ!
ਪੰਜਾਬ ਵਿੱਚ ਚੌਲਾਂ ਨਾਲੋਂ ਰੋਟੀਆਂ ਖਾਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਪਿੰਡਾਂ ਵਿੱਚ ਸਖਤ ਮਿਹਨਤ ਕਰਨ ਵਾਲਿਆਂ ਲਈ ਮਸ਼ਹੂਰ ਹੈ ਕਿ ਉਹ ਰੋਟੀਆਂ ਗਿਣ ਕੇ ਨਹੀਂ ਸਗੋਂ ਚਿਣ ਕੇ ਖਾਂਦੇ ਹਨ। ਉਹ ਰੱਜ ਕੇ ਰੋਟੀਆਂ ਖਾਂਦੇ ਹਨ ਤੇ ਦੱਬ ਕੇ ਕੰਮ ਕਰਦੇ ਹਨ। ਇਸ ਲਈ ਜਿੰਨੀਆਂ ਵੀ ਰੋਟੀਆਂ ਖਾ ਲੈਣ, ਪਚ ਜਾਂਦੀਆਂ ਹਨ। ਦੂਜੇ ਪਾਸੇ ਜਿਹੜੇ ਲੋਕ ਸਖਤ ਮਿਹਨਤ ਨਹੀਂ ਕਰਦੇ ਉਨ੍ਹਾਂ ਨੂੰ ਲਿਮਟ ਵਿੱਟ ਹੀ ਰੋਟੀਆਂ ਖਾਣੀਆਂ ਚਾਹੀਦੀਆਂ ਹਨ।
ਦਰਅਸਲ ਭਾਰਤ ਵਿੱਚ ਰੋਟੀਆਂ ਦੀਆਂ ਕਈ ਕਿਸਮਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਤਵਾ ਰੋਟੀ, ਤੰਦੂਰੀ ਰੋਟੀ, ਰੁਮਾਲੀ ਰੋਟੀ, ਸ਼ੀਰਮਾਲ ਤੇ ਖਮੀਰੀ ਰੋਟੀ ਸ਼ਾਮਲ ਹਨ। ਅੱਜ ਅਸੀਂ ਮੱਧਮ ਆਕਾਰ ਦੀ ਤਵਾ ਰੋਟੀ ਦੀ ਗੱਲ ਕਰ ਰਹੇ ਹਾਂ। ਆਓ ਜਾਣਦੇ ਹਾਂ ਕਿ ਇਨਸਾਨ ਨੂੰ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ?
ਰੋਟੀ ਖਾਣ ਦੀ ਸੀਮਾ ਕਿਵੇਂ ਤੈਅ ਹੋਵੇਗੀ?
ਇੱਕ ਵਿਅਕਤੀ ਲਈ ਰੋਟੀ ਖਾਣ ਦੀ ਰੋਜ਼ਾਨਾ ਸੀਮਾ ਕਿੰਨੀ ਹੋਣੀ ਚਾਹੀਦੀ ਹੈ, ਇਹ ਕਈ ਕਾਰਕਾਂ ਦੇ ਆਧਾਰ ‘ਤੇ ਤੈਅ ਕੀਤਾ ਜਾ ਸਕਦਾ ਹੈ। ਜਿਵੇਂ ਕਿ ਤੁਹਾਡੀ ਆਮਦਨ, ਤੁਹਾਡੀ ਉਮਰ, ਤੁਹਾਡੀ ਰੋਜ਼ਾਨਾ ਜੀਵਨ ਸ਼ੈਲੀ, ਤੇ ਤੁਹਾਡੀਆਂ ਸਰੀਰਕ ਗਤੀਵਿਧੀਆਂ। ਇੱਕ ਸਿਹਤਮੰਦ ਤੇ ਸੰਤੁਲਿਤ ਖੁਰਾਕ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਰੋਟੀ ਦੀ ਮਾਤਰਾ ਨੂੰ ਸਹੀ ਢੰਗ ਨਾਲ ਤੈਅ ਕਰੋ।
ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਅਨੁਸਾਰ, ਇੱਕ ਸਿਹਤਮੰਦ ਬਾਲਗ ਰੋਜ਼ਾਨਾ ਘੱਟੋ-ਘੱਟ 5 ਤੋਂ 7 ਰੋਟੀਆਂ ਖਾ ਸਕਦਾ ਹੈ। ਹਾਲਾਂਕਿ, ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ ਰੋਟੀ ਦੀ ਸੀਮਾ ਨਿਰਧਾਰਤ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਆਪਣੇ ਡਾਕਟਰ ਤੇ ਖੁਰਾਕ ਮਾਹਰ ਨਾਲ ਸਲਾਹ ਕਰੋ।
ਰੋਟੀ ਦੀ ਮਾਤਰਾ ਕਿਵੇਂ ਨਿਰਧਾਰਤ ਕਰਨੀ?
- ਤੁਹਾਡੀ ਆਮਦਨ
ਰੋਟੀ ਦੀ ਮਾਤਰਾ ਤੁਹਾਡੀ ਤਨਖਾਹ ਅਨੁਸਾਰ ਤੈਅ ਕੀਤੀ ਜਾ ਸਕਦੀ ਹੈ। ਜੇਕਰ ਤੁਹਾਡੀ ਆਮਦਨ ਚੰਗੀ ਹੈ ਤਾਂ ਤੁਸੀਂ ਮਲਟੀਗ੍ਰੇਨ ਆਟੇ ਦੀਆਂ ਰੋਟੀਆਂ ਜ਼ਿਆਦਾ ਮਾਤਰਾ ‘ਚ ਖਾ ਸਕਦੇ ਹੋ ਜੋ ਜ਼ਿਆਦਾ ਸਿਹਤਮੰਦ ਹੈ।
- ਸਰੀਰਕ ਗਤੀਵਿਧੀਆਂ
ਦਿਨ ਭਰ ਦੀਆਂ ਸਰੀਰਕ ਗਤੀਵਿਧੀਆਂ ਦੇ ਆਧਾਰ ‘ਤੇ ਆਪਣੀ ਰੋਟੀ ਦੀ ਮਾਤਰਾ ਦਾ ਫੈਸਲਾ ਕੀਤਾ ਜਾ ਸਕਦਾ ਹੈ। ਜੋ ਲੋਕ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਪੋਸ਼ਣ ਦੀ ਲੋੜ ਹੁੰਦੀ ਹੈ। ਇਸ ਕਰਕੇ ਉਹ ਗਿਣ ਕੇ ਨਹੀਂ ਚਿਣ ਕੇ ਖਾ ਸਕਦੇ ਹਨ।
- ਸੰਤੁਲਿਤ ਆਹਾਰ
ਰੋਟੀ ਦੇ ਨਾਲ-ਨਾਲ ਤੁਹਾਨੂੰ ਸੰਤੁਲਿਤ ਆਹਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਦਾਲਾਂ, ਸਬਜ਼ੀਆਂ, ਪ੍ਰੋਟੀਨ ਤੇ ਫਲਾਂ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
- ਰੋਗ
ਅਜਿਹੀਆਂ ਕਈ ਬੀਮਾਰੀਆਂ ਹਨ ਜਿਨ੍ਹਾਂ ‘ਚ ਰੋਟੀਆਂ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਅਜਿਹਾ ਨਾ ਕਰਨ ‘ਤੇ ਪਾਚਨ ਕਿਰਿਆ ‘ਚ ਸਮੱਸਿਆ ਹੋ ਸਕਦੀ ਹੈ।