latest Newsਦੇਸ਼

ਅਗਲੇ ਮਹੀਨੇ ਤੋਂ ਬਦਲ ਰਿਹੈ ਨਿਯਮ

ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ, 2023 ਦੇਸ਼ ਭਰ ਵਿੱਚ 1 ਅਕਤੂਬਰ, 2023 ਤੋਂ ਲਾਗੂ ਹੋਣ ਜਾ ਰਿਹਾ ਹੈ। ANI ਦੀ ਖਬਰ ਮੁਤਾਬਕ ਹੁਣ ਜਨਮ ਸਰਟੀਫਿਕੇਟ  (Birth Certificate) ਦੀ ਮਹੱਤਤਾ ਬਹੁਤ ਵਧ ਜਾਵੇਗੀ। ਤੁਸੀਂ ਸਕੂਲ, ਕਾਲਜ ਵਿੱਚ ਦਾਖਲਾ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਵੋਟਰ ਸੂਚੀ ਵਿੱਚ ਨਾਮ ਜੋੜਨਾ, ਆਧਾਰ ਰਜਿਸਟ੍ਰੇਸ਼ਨ, ਵਿਆਹ ਰਜਿਸਟ੍ਰੇਸ਼ਨ ਜਾਂ ਸਰਕਾਰੀ ਨੌਕਰੀ ਦੀ ਅਰਜ਼ੀ ਵਰਗੇ ਕਈ ਉਦੇਸ਼ਾਂ ਲਈ ਇਸ ਸਿੰਗਲ ਦਸਤਾਵੇਜ਼ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ।

1 ਅਕਤੂਬਰ 2023 ਤੋਂ ਲਾਗੂ ਹੋਵੇਗਾ ਇਹ ਨਿਯਮ 

ਦੱਸਣਯੋਗ ਹੈ ਕਿ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ,  1 ਅਕਤੂਬਰ 2023 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਧਾਰ ਤੋਂ ਸ਼ੁਰੂ ਕਰਕੇ ਸਾਰੇ ਜ਼ਰੂਰੀ ਦਸਤਾਵੇਜ਼ ਬਣਾਉਣ ਵਿੱਚ ਜਨਮ ਸਰਟੀਫਿਕੇਟ ਦੀ ਭੂਮਿਕਾ ਵਧਣ ਵਾਲੀ ਹੈ। ਤੁਸੀਂ ਆਧਾਰ ਤੋਂ ਲੈ ਕੇ ਡਰਾਈਵਿੰਗ ਲਾਇਸੈਂਸ ਤੱਕ ਦੇ ਸਾਰੇ ਜ਼ਰੂਰੀ ਦਸਤਾਵੇਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਜਨਮ ਸਰਟੀਫਿਕੇਟ ਰਾਹੀਂ ਹੀ ਪ੍ਰਾਪਤ ਕਰ ਸਕਦੇ ਹੋ। ਇਹ ਬਿੱਲ 1 ਅਗਸਤ ਨੂੰ ਲੋਕ ਸਭਾ ਅਤੇ 7 ਅਗਸਤ 2023 ਨੂੰ ਰਾਜ ਸਭਾ ਵਿੱਚ ਪਾਸ ਹੋਇਆ ਸੀ। ਇਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਕੀਤੇ ਜਾਣਗੇ।

ਨਿਯਮਾਂ ਨੂੰ ਬਦਲਣ ਨਾਲ ਮਿਲਣਗੇ ਇਹ ਲਾਭ 

ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦੇ ਨਿਯਮਾਂ ਵਿੱਚ ਬਦਲਾਅ ਦਾ ਮੁੱਖ ਉਦੇਸ਼ ਕੇਂਦਰੀ ਅਤੇ ਰਾਜ ਪੱਧਰ ‘ਤੇ ਜਨਮ ਅਤੇ ਮੌਤ ਦਾ ਡੇਟਾਬੇਸ ਤਿਆਰ ਕਰਨਾ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਰਾਜ ਅਤੇ ਕੇਂਦਰ ਸਰਕਾਰਾਂ ਆਸਾਨੀ ਨਾਲ ਜਨਮ ਅਤੇ ਮੌਤ ਦੇ ਅੰਕੜਿਆਂ ਨੂੰ ਆਪਸ ਵਿੱਚ ਸਾਂਝਾ ਕਰ ਸਕਣਗੀਆਂ।

ਇਸ ਲਈ ਸੂਬਿਆਂ ਦੁਆਰਾ ਮੁੱਖ ਰਜਿਸਟਰਾਰ ਅਤੇ ਰਜਿਸਟਰਾਰ ਨਿਯੁਕਤ ਕੀਤੇ ਜਾਣਗੇ। ਮੁੱਖ ਰਜਿਸਟਰਾਰ ਰਾਜ ਪੱਧਰ ‘ਤੇ ਅੰਕੜਿਆਂ ਨੂੰ ਸੰਭਾਲਣ ਦਾ ਕੰਮ ਕਰਨਗੇ। ਬਲਾਕ ਪੱਧਰ ’ਤੇ ਇਹ ਕੰਮ ਰਜਿਸਟਰਾਰ ਵੱਲੋਂ ਕੀਤਾ ਜਾਵੇਗਾ। ਇਹ ਦੇਸ਼ ਭਰ ਵਿੱਚ ਜਨਮ ਅਤੇ ਮੌਤਾਂ ਦਾ ਇੱਕ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਵਿੱਚ ਮਦਦ ਕਰੇਗਾ ਅਤੇ ਰਾਸ਼ਨ ਕਾਰਡ, ਵੋਟਰ ਆਈਡੀ ਕਾਰਡ ਵਰਗੇ ਕਈ ਡੇਟਾ ਬੇਸ ਤਿਆਰ ਕਰਨਾ ਆਸਾਨ ਬਣਾ ਦੇਵੇਗਾ।

Related Articles

Leave a Reply

Your email address will not be published. Required fields are marked *

Back to top button