latest Newsਖੇਡਾਂ
ਸੋਸ਼ਲ ਮੀਡੀਆ ‘ਤੇ ਭੜਕੀ ਭੁਵਨੇਸ਼ਵਰ ਕੁਮਾਰ ਦੇ ਸੰਨਿਆਸ ਦੀ ਅੱਗ, ਫੈਨਜ਼ ‘ਚ ਛਿੜੀ ਬਹਿਸ
ਨਵੀਂ ਦਿੱਲੀ, ਸਪੋਰਟਸ ਡੈਸਕ : Bhuvneshwar Kumar trends on Social media: ਭਾਰਤੀ ਕ੍ਰਿਕਟਰ ਭੁਵਨੇਸ਼ਵਰ ਕੁਮਾਰ ਪਿਛਲੇ ਕੁਝ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਟਰੈਂਡ ਕਰ ਰਹੇ ਹਨ। ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ‘ਚ ਟੀਮ ਇੰਡੀਆ Ind vs WI ਵਨਡੇ ਦਾ ਦਬਦਬਾ ਰਿਹਾ, ਪਰ ਤੇਜ਼ ਗੇਂਦਬਾਜ਼ ਨੂੰ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ।
ਇੰਸਟਾਗ੍ਰਾਮ ਬਾਇਓ ‘ਚ ਕੀਤਾ ਬਦਲਾਅ-
ਭੁਵਨੇਸ਼ਵਰ ਦਾ ਇੰਸਟਾਗ੍ਰਾਮ ਬਾਇਓ Bhuvneshwar Kumar instagram Bio ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਅਜਿਹੇ ‘ਚ ਗੇਂਦਬਾਜ਼ ਦੇ ਵਨਡੇ ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦਰਅਸਲ ਅਜਿਹਾ ਹੋਇਆ ਕਿ ਭਾਰਤੀ ਗੇਂਦਬਾਜ਼ ਨੇ ਸਭ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਬਾਇਓ ‘ਚ ਭਾਰਤੀ ਕ੍ਰਿਕਟਰ ਲਿਖਿਆ ਸੀ, ਜਿਸ ਨੂੰ ਬਦਲ ਕੇ ਹੁਣ ਇੰਡੀਅਨ ਕਰ ਦਿੱਤਾ ਹੈ।