ਪੰਜਾਬ

2000 ਕੁਇੰਟਲ ਫੁੱਲਾਂ ਨਾਲ ਹੋਵੇਗੀ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਜਾਵਟ ਦੋ ਹਜ਼ਾਰ ਕੁਇੰਟਲ ਫੁੱਲਾਂ ਨਾਲ ਹੋਵੇਗੀ। ਦੇਸ਼ ਵਿਦੇਸ਼ ਦੇ ਫੁੱਲ ਸਜਾਵਟ ਲਈ ਵਰਤੇ ਜਾਣਗੇ। ਕੋਲਕਤਾ ਤੇ ਯੂਪੀ ਤੋਂ ਵਿਸ਼ੇਸ਼ ਤੌਰ ‘ਤੇ 100 ਤੋਂ ਜ਼ਿਆਦਾ ਕਾਰੀਗਰ ਪਹੁੰਚੇ ਹਨ। ਦੁਨੀਆ ਭਰ ਵਿੱਚ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।

ਦਰਅਸਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤਿ ਤਿਆਰੀਆਂ ਅੰਤਿਮ ਪੜਾਅ ‘ਤੇ ਹਨ। ਇਸ ਲਈ ਫੁੱਲਾਂ ਦੀ ਸਜਾਵਟ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਦੇਸ਼ ਵਿਦੇਸ਼ ਦੇ ਦੋ ਹਜ਼ਾਰ ਕੁਇੰਟਲ ਫੁੱਲ ਸਜਾਵਟ ਲਈ ਵਰਤੇ ਜਾਣਗੇ।

ਹਾਸਲ ਜਾਣਕਾਰੀ ਮੁਤਾਬਕ ਸਜਾਵਟ ਲਈ ਵਿਸ਼ੇਸ ਤੌਰ ‘ਤੇ ਕੋਲਕਤਾ ਤੇ ਯੂਪੀ ਤੋਂ 100 ਤੋਂ ਜ਼ਿਆਦਾ ਕਾਰੀਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਚੁੱਕੇ ਹਨ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਨ-ਰਾਤ ਸਜਾਵਟ ਕਰਦਿਆਂ ਅੱਜ ਰਾਤ ਤੱਕ ਸਜਾਵਟ ਨੂੰ ਮੁਕੰਮਲ ਕਰਣਗੇ।

ਸ਼੍ਰੋਮਣੀ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਸਜਾਵਟ ਲਈ ਵਿਸ਼ੇਸ਼ ਤੌਰ ‘ਤੇ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜੀਲੈਂਡ, ਕੀਨੀਆ, ਸਾਊਥ ਅਫਰੀਕਾ ਤੋਂ ਫੁੱਲ ਮੰਗਵਾਏ ਗਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚੋਂ ਕੋਲਕਾਤਾ, ਪੂਨਾ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੋਂ ਵੀ ਵਿਸ਼ੇਸ਼ ਤੌਰ ਤੇ ਫੁੱਲ ਮੰਗਵਾਏ ਗਏ ਹਨ।

ਗੌਰਤਲਬ ਹੈ ਕਿ ਇਸ ਵਾਰ ਸਜਾਵਟ ਦੇ ਵਿੱਚ ਗੋਲੇ,ਝੂਮਰ,ਲੜੀਆਂ,ਖੰਡਾ,ੴ,ਝਾਲਰ,ਹਾਰ ਤਿਆਰ ਕੀਤੇ ਜਾਣਗੇ। ਸਭ ਤੋਂ ਵੱਧ ਤਾਇਦਾਦ ਫੁੱਲਾਂ ਦੇ ਵਿੱਚ ਗੇਂਦਾ ਦੀ ਹੈ। ਜਿਸ ਨੂੰ ਲੜੀਆਂ ਆਦਿ ਦੇ ਵਿੱਚ ਵਰਤਿਆ ਜਾਵੇਗਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਪਰਿਕਰਮਾ ਵਿੱਚ ਸਥਿਤ ਗੁਰਦੁਆਰਾ ਲਾਚੀ ਬੇਰ ਸਾਹਿਬ, ਗੁਰਦੁਆਰਾ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਦੁੱਖਭੰਜਨੀ ਬੇਰ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ, ਥੜਾ ਸਾਹਿਬ, ਸ਼ਹੀਦੀ ਯਾਦਗਾਰ, ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਸ਼ਹੀਦ, ਗੁਰਦੁਆਰਾ ਰਾਮਸਰ ਸਾਹਿਬ ਵਿੱਖੇ ਸਜਾਵਟ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button