latest News
ਮੰਤਰੀ ਅਮਨ ਅਰੋੜਾ ਪੁੱਜੇ ਕੋਰਟ, ਦੋ ਸਾਲ ਸਜ਼ਾ ਖਿਲਾਫ ਦਾਇਰ ਕੀਤੀ ਅਪੀਲ
DD Punjab news : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਅਮਨ ਅਰੋੜਾ ਜਿਲਾ ਅਦਾਲਤ ਪਹੁੰਚ ਗਏ ਜਿੱਥੇ ਉਹਨਾਂ ਨੇ ਨਿਚਲੀ ਅਦਾਲਤ ਵਜੋਂ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਦੇ ਵਿਰੁੱਧ ਅਪੀਲ ਦਾਇਰ ਕਰ ਦਿੱਤੀ ਗਈ ਹੈ ਕੋਰਟ ਵੱਲੋਂ ਸੁਣਵਾਈ ਲਈ 15 ਜਨਵਰੀ ਦੀ ਤਰੀਕ ਤੈਅ ਕੀਤੀ ਗਈ ਹੈ ਅਤੇ ਦੋਨਾਂ ਧਿਰਾਂ ਨੂੰ ਹਾਜਰ ਹੋਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅਮਨ ਅਰੋੜਾ ਦਾ ਆਪਣੇ ਜੀਜਾ ਅਤੇ ਅਕਾਲੀ ਆਗੂ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਸੀ। ਉਸਦੇ ਜੀਜਾ ਦਾ ਦੋਸ਼ ਸੀ ਕਿ 2008 ਵਿੱਚ ਅਮਨ ਅਰੋੜਾ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ, ਮਾਮਲੇ ਵਿੱਚ ਅਮਨ ਅਰੋੜਾ ਅਤੇ ਅੱਠ ਹੋਰ ਤੇ ਕੇਸ ਦਰਜ ਹੋਇਆ ਸੀ ਜਿਸ ਦਾ ਫੈਸਲਾ 15 ਸਾਲ ਬਾਅਦ ਆਇਆ। ਸੁਨਾਮ ਕੋਟ ਨੇ ਆਪਣੇ ਫੈਸਲੇ ਵਿੱਚ ਅਮਨ ਅਰੋੜਾ ਸਮੇਤ ਨੌ ਵਿਅਕਤੀਆਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ।