latest Newsਪੰਜਾਬ
ਜਲੰਧਰ-ਅੰਮ੍ਰਿਤਸਰ ਰੋਡ ‘ਤੇ ਭਿਆਨਕ ਹਾਦਸੇ ‘ਚ ਨਵ-ਵਿਆਹੁਤਾ ਸਮੇਤ 3 ਦੀ ਮੌਤ
DD Punjab news : ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਪੈਂਦੇ ਬੱਲ ਹਸਪਤਾਲ ਦੇ ਸਾਹਮਣੇ ਸੋਮਵਾਰ ਦੁਪਹਿਰ ਹੋਏ ਭਿਆਨਕ ਹਾਦਸੇ ‘ਚ ਨਵ-ਵਿਆਹੁਤਾ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪਤੀ ਤੇ ਸੱਸ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਛੱਡਣ ਤੋਂ ਬਾਅਦ ਵਾਪਸ ਸਮੇਂ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਕਿ ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਤਿੰਨਾਂ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਕਾਰ ‘ਚੋਂ ਲਾਸ਼ਾਂ ਕਾਰ ਕੱਟ ਕੇ ਬਾਹਰ ਕੱਢੀਆਂ ਗਈਆਂ। ਨਵੀਂ ਕਾਰ ਅੱਗੇ ਖੜ੍ਹੀ ਟਰਾਲੀ ‘ਚ ਵੱਜ ਕੇ ਚਕਨਾਚੂਰ ਹੋ ਗਈ।