latest Newsਪੰਜਾਬ
ਸਾਈ ਮੀਆਂ ਮੀਰ ਜੀ ਦੇ ਵੰਸ਼ਜ ਅਲੀ ਰਜਾ ਦੇ ਸੇਵਾਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
DD Punjab news : ਸਾਈ ਮੀਆਂ ਮੀਰ ਜੀ ਦੇ ਵੰਸ਼ਜ ਸਾਈਂ ਅਲੀ ਰਜਾ ਦੇ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨਤਮਸਤਕ ਹੋਣ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਗਿਆਨੀ ਅਮਰਜੀਤ ਸਿੰਘ ਸੋਹਲ ਨੇ ਦੱਸਿਆ ਕਿ ਅੱਜ ਬਹੁਤ ਵਡਭਾਗਾ ਦਿਨ ਹੈ, ਸ੍ਰੀ ਹਰਿਮੰਦਰ ਸਾਹਿਬ ਦਾ ਸਾਈ ਮੀਆਂ ਮੀਰ ਜੀ ਨੇ 1588 ’ਚ ਨੀੰਹ ਪੱਥਰ ਰੱਖਿਆ ਸੀ। ਇਸ ਮੌਕੇ ਰੁਪਿੰਦਰ ਸਿੰਘ ਸ਼ਾਮਪੁਰਾ, ਬਾਬਾ ਸੁਲੱਖਣ ਸਿੰਘ ਪੰਜਵੜ, ਮਾਨਵ ਅਧਿਕਾਰ ਵੈਲਫੇਅਰ, ਸਤਨਾਮ ਸਿੰਘ, ਚੰਨਪ੍ਰੀਤ ਸਿੰਘ, ਰਿੰਪੀ ਆਦਿ ਸੰਗਤਾਂ ਮੌਜੂਦ ਸਨ।