latest Newsਸਿੱਖਿਆ
Education Loan : ਦਾਖ਼ਲੇ ਲਈ ਐਜੂਕੇਸ਼ਨ ਲੋਨ ਸਰਕਾਰੀ ਬੈਂਕ ਤੋਂ ਲਈਏ ਜਾਂ ਪ੍ਰਾਈਵੇਟ ਬੈਂਕ ਤੋਂ ? ਇਨ੍ਹਾਂ ਫੈਕਟਰਜ਼ ਰਾਹੀਂ ਕਰੋ ਡਿਸਾਈਡ
Education Loan : ਮੈਡੀਕਲ ਤੇ ਇੰਜਨੀਅਰਿੰਗ ਕਾਲਜਾਂ ਦੇ ਨਾਲ-ਨਾਲ ਕੇਂਦਰੀ ਜਾਂ ਰਾਜ ਯੂਨੀਵਰਸਿਟੀਆਂ ਤੇ ਹੋਰ ਉੱਚ ਸਿੱਖਿਆ ਸੰਸਥਾਵਾਂ ‘ਚ ਦਾਖਲੇ ਜਾਰੀ ਹਨ। ਆਰਥਿਕ ਤੌਰ ‘ਤੇ ਖੁਸ਼ਹਾਲ ਤੇ ਸਮਰੱਥ ਪਰਿਵਾਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਯੂਜੀ-ਪੀਜੀ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ ਦਾ ਭੁਗਤਾਨ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਦੂਜੇ ਪਾਸੇ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜੋ ਆਪਣੀ ਮਿਹਨਤ ਨਾਲ ਦਾਖਲੇ ਲਈ ਸੀਟ ਤਾਂ ਹਾਸਲ ਕਰ ਲੈਂਦੇ ਹਨ ਪਰ ਗਰੀਬ ਪਰਿਵਾਰਾਂ ਤੋਂ ਹੋਣ ਕਾਰਨ ਮੋਟੀਆਂ ਫੀਸਾਂ ਭਰਨ ਤੋਂ ਅਸਮਰੱਥ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਲਈ ਇਕੋ ਵਿਕਲਪ ਹੈ, ਸਿੱਖਿਆ ਲੋਨ। ਜਿਵੇਂ ਹੀ ਐਜੂਕੇਸ਼ਨ ਲੋਨ ਲੈਣ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਮਨ ਵਿਚ ਇਹ ਸਵਾਲ ਆਉਂਦਾ ਹੈ ਕਿ ਇਹ ਕਰਜ਼ਾ ਕਿਸੇ ਪਬਲਿਕ ਸੈਕਟਰ ਬੈਂਕ ਤੋਂ ਲੈਣਾ ਹੈ ਜਾਂ ਕਿਸੇ ਪ੍ਰਾਈਵੇਟ ਬੈਂਕ ਤੋਂ। ਆਓ ਇਸ ਸਵਾਲ ਦਾ ਜਵਾਬ ਲੱਭਣ ਵਿੱਚ ਤੁਹਾਡੀ ਮਦਦ ਕਰੀਏ।