ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੀ ਨੇ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਵੇਂ ਸਾਲ ਦੀ ਦਿੱਤੀਆਂ ਵਧਾਈਆਂ
DD Punjab news : ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਇਸ ਦੌਰਾਨ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਘਰ ਵਿੱਚ ਕੀਰਤਨ ਦਾ ਆਨੰਦ ਵੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਜ਼ੀ ਬੀ ਨੇ ਦੱਸਿਆ ਕਿ ਨਵੇਂ ਸਾਲ ਦੇ ਮੌਕੇ ‘ਤੇ ਉਹ ਗੁਰੂ ਘਰ ਮੱਥਾ ਟੇਕਣ ਆਏ ਹਨ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਭਾਈਚਾਰਾ ਖੁਸ਼ੀਆਂ ਭਰਿਆ ਹੋਵੇ। ਗੁਰੂ ਘਰ ਆ ਕੇ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ ਜੋ ਹੋਰ ਕਿਧਰੇ ਨਹੀਂ ਮਿਲਦੀ। ਜਦੋਂ ਵੀ ਅਸੀਂ ਆਪਣੇ ਸਟੇਜ ਸ਼ੋਅ ਦੌਰਾਨ ਸਟੇਜ ‘ਤੇ ਜਾਂਦੇ ਹਾਂ ਤਾਂ ਅਸੀਂ ਬਾਣੀ ਨਾਲ ਸ਼ੁਰੂਆਤ ਕਰਦੇ ਹਾਂ। ਇਸ ਤੋਂ ਇਲਾਵਾ ਜੈਜ਼ੀ ਬੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਪਿਆਰ ਅਤੇ ਸਤਿਕਾਰ ਦਿਓ, ਤੁਸੀਂ ਕਿਸੇ ਵੀ ਧਰਮ ਦਾ ਪਾਲਣ ਕਰੋ, ਆਪਣੇ ਬੱਚੇ ਨੂੰ ਉਸ ਨਾਲ ਜ਼ਰੂਰ ਜੋੜੋ ਅਤੇ ਆਪਣੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਵੀ ਸਿਖਾਓ।
ਇਸ ਤੋਂ ਇਲਾਵਾ ਜੈਜ਼ੀ ਬੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਕਿਸੇ ਨੂੰ ਪਿਆਰ ਅਤੇ ਸਤਿਕਾਰ ਦਿਓ, ਤੁਸੀਂ ਕਿਸੇ ਵੀ ਧਰਮ ਦਾ ਪਾਲਣ ਕਰੋ, ਆਪਣੇ ਬੱਚੇ ਨੂੰ ਉਸ ਨਾਲ ਜ਼ਰੂਰ ਜੋੜੋ ਅਤੇ ਆਪਣੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਵੀ ਸਿਖਾਓ।