latest Newsਪੰਜਾਬ
ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਪਲਟੇ ਤੇਲ ਨੂੰ ਲਗੀ ਅੱਗ, ਟਾਇਰ ਫਟਣ ਕਾਰਨ ਲਗੀ ਅੱਗ
DD Punjab news : ਨੈਸ਼ਨਲ ਹਾਈਵੇ ਖੰਨਾ ਦੇ ਪੁਲ਼ ‘ਤੇ ਤੇਲ ਦਾ ਭਰਿਆ ਟੈਂਕਰ ਪਲਟ ਗਿਆ ਜਿਸ ਨਾਲ ਤੇਲ ਦੇ ਟੈਂਕਰ ਨੂੰ ਅੱਗ ਲੱਗ ਗਈ। ਡਰਾਈਵਰ ਦਾ ਬਚਾਅ ਰਿਹਾ। ਟੈਂਕਰ ਪਲਟ ਜਾਣ ਕਰਕੇ ਡਰਾਈਵਰ ਦੇ ਸੱਟਾਂ ਲੱਗੀਆਂ ਜਿਸ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ। ਜਾਣਕਾਰੀ ਅਨੁਸਾਰ ਤੇਲ ਦਾ ਭਰਿਆ ਇਕ ਟੈਂਕਰ ਲੁਧਿਆਣਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੂੰ ਜਾ ਰਿਹਾ ਸੀ। ਜਦੋਂ ਖੰਨਾ ਵਿਖੇ ਬੱਸ ਅੱਡੇ ਦੇ ਸਾਹਮਣੇ ਪੁਲ਼ ‘ਤੇ ਪਹੁੰਚਿਆ ਤਾਂ ਟੈਂਕਰ ਦਾ ਟਾਇਰ ਅਚਾਨਕ ਫੱਟ ਗਿਆ ਜਿਸ ਕਰਕੇ ਟੈਂਕਰ ਪੁਲ਼ ‘ਤੇ ਹੀ ਪਲਟ ਗਿਆ। ਮੌਕੇ ‘ਤੇ ਪੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਜੀਟੀ ਰੋਡ ਦੇ ਦੋਵੇਂ ਪਾਸੇ ਟ੍ਰੈਫਿਕ ਬੰਦ ਕਰਵਾਈ ਤੇ ਅੱਗ ਬੁਝਾਊ ਅਮਲੇ ਨੂੰ ਬੁਲਾ ਕੇ ਅੱਗ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ।