latest News
ਕੈਨਡਾ ‘ਚ ਐਕਸੀਡੈਂਟ ‘ਚ ਜ਼ਖਮੀ ਹੋਏ ਪੰਜਾਬੀ ਗਾਇਕ ਸਿੱਪੀ ਗਿੱਲ
DD Punjab news : ਪੰਜਾਬੀ ਗਾਇਕ ਅਤੇ ਅਭਿਨੇਤਾ ਸਿੱਪੀ ਗਿੱਲ ਦਾ ਕੈਨੇਡਾ ਵਿੱਚ ਐਕਸੀਡੈਂਟ ਹੋ ਗਿਆ। ਗਾਇਕ ਨੇ ਹਾਦਸੇ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਪੋਸਟ ਕੀਤੀ ਹੈ। ਉਹ ਆੱਫ ਰੋਡਿੰਗ ‘ਤੇ ਆਪਣੇ ਦੋਸਤ ਨਾਲ ਗਏ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਉਨ੍ਹਾਂ ਦੀ ਕਾਰ ਪਲਟ ਗਈ। ਸਿੱਪੀ ਗਿੱਲ ਨੂੰ ਸੱਟਾ ਵੀ ਵੱਜੀਆਂ ਹਨ। ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਉਥੇ ਫੋਨ ਕੰਮ ਨਹੀਂ ਕਰ ਰਹੇ ਸੀ। ਸਿੱਪੀ ਗਿੱਲ ਦੀ ਵੀਡੀਓ ਵਿੱਚ ਇੱਕ ਅੰਗਰੇਜ ਉਹਨਾਂ ਦੀ ਸਹਾਇਤਾ ਕਰਦਾ ਨਜ਼ਰ ਆ ਰਿਹਾ ਸੀ। ਉਸ ਨੇ ਉਹਨਾਂ ਦੀ ਕਾਰ ਬੈਲਟਾਂ ਅਤੇ ਹੋਰ ਚੀਜਾਂ ਨਾਲ ਬੰਨ ਕੇ ਸਿੱਧੀ ਕਰਵਾਈ।