ਪਿੰਡ ਡਡਿਆਣਾ ਕਲਾਂ ਦੇ ਸਰਪੰਚ ਸੰਦੀਪ ਸਿੰਘ ਚੀਨਾ ਦੀ ਗੋਲ਼ੀਆਂ ਮਾਰ ਕੇ ਹੱਤਿਆ
DD Punjab news : ਥਾਣਾ ਬੁਲਹੋਵਾਲ ਦੇ ਅੰਤਰਗਤ ਪੈਂਦੇ ਪਿੰਡ ਦੋਸੜਕਾ ਵਿੱਖੇ ਅੱਜ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਸਮਾਂ ਕਰੀਬ 10 ਬਜੇ ਅੱਡਾ ਦੋਸੜਕਾ ਵਿੱਖੇ ਊਸ ਸਮੇ ਪਿੰਡ ਡਡਿਆਣਾ ਕਲਾਂ ਦੇ ਸਰਪੰਚ ਸੰਦੀਪ ਸਿੰਘ (ਚੀਨਾ) ਜੋ ਕਿ ਆਪਣੇ ਘਰੋਂ ਆਪਣੇ ਡੰਪ ਤੇ ਗਿਆ ਅਤੇ ਉੱਥੇ ਉਸਦੇ ਕਰਮਚਾਰੀ ਵੀ ਮੌਜੂਦ ਸਨ। ਜਿੱਥੇ ਤਿੰਨ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਹੋ ਕੇ ਆਏ 3 ਵਿਅਕਤੀਆਂ ਵੱਲੋਂ ਸੰਦੀਪ ਚੀਨਾ ਤੇ 4 ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਚੋਂ 2 ਗੋਲੀਆਂ ਉਸਦੀ ਛਾਤੀ ਚ ਲਗੀਆਂ ਜਿਸ ਕਰਕੇ ਉਸਦੀ ਮੌਤ ਹੋ ਗਈ,ਡੰਪ ਦਾ ਕਰਿੰਦਾ (ਕਰਮਚਾਰੀ) ਹਮਲਾਵਰਾਂ ਦੇ ਪਿੱਛੇ ਭੱਜਿਆ ਪਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਘਟਨਾ ਦੀ ਸੂਚਨਾ ਮਿਲਦੀਆਂ ਹੀ ਐਸ ਐਚ ਓ ਹਰਿਆਣਾ ਗੁਰਪ੍ਰੀਤ ਸਿੰਘ, ਐਸ ਐਚ ਓ ਬੁਲਹੋਵਾਲ ਜਸਵੰਤ ਸਿੰਘ,ਤਲਵਿੰਦਰ ਸਿੰਘ ਡੀ ਐਸ ਪੀ,ਐਸ ਪੀ ਬਈਆ,ਐਸ ਐਸ ਪੀ ਸੁਰਿੰਦਰ ਲਾਂਬਾ ਮੌਕੇ ਤੇ ਪੁੱਜੇ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।