latest Newsਦੇਸ਼
ਜਾਪਾਨ ‘ਚ 7.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਈ ਸੁਨਾਮੀ, 5 ਮੀਟਰ ਤੱਕ ਉੱਚੀਆਂ ਲਹਿਰਾਂ ਦੀ ਸੰਭਾਵਨਾ
DD Punjab news : ਜਾਪਾਨ ‘ਚ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦੀਆਂ ਲਹਿਰਾਂ ਉੱਠ ਰਹੀਆਂ ਹਨ। 1.2 ਮੀਟਰ ਉੱਚੀ ਸੁਨਾਮੀ ਜਾਪਾਨ ਦੇ ਤੱਟਾਂ ਨਾਲ ਟਕਰਾ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਸੋਮਵਾਰ ਨੂੰ ਉੱਤਰੀ-ਮੱਧ ਜਾਪਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਇਸ਼ੀਕਾਵਾ, ਨਿਗਾਟਾ ਅਤੇ ਟੋਯਾਮਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਏਜੰਸੀ ਦੇ ਅਨੁਸਾਰ, ਭੂਚਾਲ ਕਾਰਨ ਇਸ਼ੀਵਾਕਾ ਪ੍ਰੀਫੈਕਚਰ ਵਿੱਚ ਨੋਟੋ ਤੱਕ 5 ਮੀਟਰ ਉੱਚੀਆਂ ਲਹਿਰਾਂ ਆਈਆਂ। ਇਸ ਦੌਰਾਨ ਸੁਨਾਮੀ ਪ੍ਰਭਾਵਿਤ ਇਲਾਕੇ ‘ਚ ਬਚਾਅ ਟੀਮਾਂ ਵੀ ਪਹੁੰਚ ਗਈਆਂ ਹਨ।