latest Newsਪੰਜਾਬ
ਮਾਨਸਾ ‘ਚ ਦੋ ਬਜ਼ੁਰਗਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
DD Punjab news : ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ‘ਚ ਇੱਕ ਬਜ਼ੁਰਗ ਔਰਤ ਤੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਹ ਦੋਨੋਂ ਬਜ਼ੁਰਗ ਗੁਆਂਢੀ ਸਨ, ਦੋ ਰਿਸ਼ਤੇ ਦਿਉਰ ਭਰਜਾਈ ਸਨ। ਵੇਰਵੇ ਅਨੁਸਾਰ ਜੰਗੀਰ ਸਿੰਘ (62) ਅਤੇ ਰਣਜੀਤ ਕੌਰ (60) ਵਾਸੀ ਅਹਿਮਦਪੁਰ ਗੁਆਂਢੀ ਸਨ ਅਤੇ ਰਿਸ਼ਤੇ ‘ਚ ਦਿਉਰ ਭਰਜਾਈ ਸਨ। ਰਾਤੀਂ ਕੋਈ ਅਣਪਛਾਤਿਆਂ ਵੱਲੋਂ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।