latest News
ਅਮਰੀਕਾ : ਟੈਕਸਾਸ ਦੇ ਹੋਟਲ ‘ਚ ਵਿਸਫੋਟ ‘ਚ 20 ਜਖ਼ਮੀ, ਇੱਕ ਦੀ ਹਾਲਤ ਗੰਭੀਰ
DD Punjab news : ਟੈਕਸਾਸ ਦੇ ਫੋਰਟ ਵਰਥ ਵਿੱਚ ਇਕ ਇਤਹਾਸਿਕ ਹੋਟਲ ‘ਚ ਹੋਏ ਵਿਸਫੋਟ ‘ਚ ਘਟੋ ਘਾਟ 20 ਲੋਕ ਜ਼ਖਮੀ ਹੋ ਗਏ ਜਿਹਨਾਂ ਵਿਚੋਂ ਇੱਕ ਗੰਭੀਰ ਹਾਲਤ ਵਿੱਚ ਹੈ। ਧਮਾਕੇ ਦੇ ਕਾਰਨ 20 ਮੰਜਿਲ ਹੋਟਲ ਦਾ ਦਰਵਾਜਾ ਅਤੇ ਕੰਧ ਦਾ ਪੂਰਾ ਹਿੱਸਾ ਸੜਕ ਤੇ ਡਿੱਗ ਗਿਆ। ਬਚਾਅ ਦਲ ਨੂੰ ਕੁਝ ਲੋਕ ਦੱਬੇ ਹੋਏ ਮਿਲੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕਾ ਗੈਸ ਰਿਸਾਵ ਕਰਕੇ ਹੋਇਆ।